ਯਾਦਾਂ"
"ਯਾਦਾਂ"
ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ।
ਘੇਰਾ ਪਾ ਲੈਣ ਆ ਕੇ ਮੈਨੂੰ
ਜਦ ਫ਼ੁਰਸਤ ਵਿੱਚ ਬਹਿਣਾਂ ਵਾਂ,
ਯਾਦਾਂ ਨੇ ਹੈ ਬਹੁਤ ਸਤਾਇਆ
ਪੱਲਾ ਦੱਸ ਮੈਂ ਕਿੰਝ ਛਡਾਵਾਂ।
ਸੂਲਾਂ ਵਿੰਨ੍ਹੇ ਮਾਰੂਥਲ ਵਿੱਚ
ਫਿਰਦਾ ਹਾਂ ਮੈਂ ਕੱਲ-ਮੁਕੱਲਾ,
ਸਾਂਭ-ਸਾਂਭ ਕੇ ਰੱਖਾਂ ਹਰ ਪਲ
ਤੇਰਾ ਦਿੱਤਾ ਚੀਚੀ ਛੱਲਾ।
ਜ਼ੁਲਫ਼ ਤੇਰੀ ਦੇ ਨਾਗ ਜ਼ਹਿਰੀਲੇ
ਅੱਖੀਆਂ ਸਾਹਵੇਂ ਮਾਰਨ ਸ਼ੂਕਾਂ,
ਛਾਤੀ ਦੇ ਵਿੱਚ ਦੱਬ ਕੇ ਰਹਿ ਜਾਣ
ਇਸ਼ਕ ਤੇਰੇ ਦੀਆਂ ਠੰਡੀਆਂ ਹੂਕਾਂ।
ਨਾਲ ਤੇਰੇ ਜੋ ਵਕ਼ਤ ਲੰਘਾਇਆ
ਜਦ ਵੀ ਉਸਦਾ ਚੇਤਾ ਆਇਆ,
ਦਿਲ ਦੀ ਇਕ-ਇਕ ਤਾਰ ਟੁਣਕ ਗਈ
ਰੋਮ-ਰੋਮ ਫਿਰੇ ਨਸਿ਼ਆਇਆ।
ਮੇਰੇ ਸੋਹਣੇ ਚੰਨ ਜਿਹੇ ਯਾਰਾ
ਯਾਦ ਕਰਾਂ ਜਦ ਤੇਰੀਆਂ ਬਾਤਾਂ,
ਘੁੱਪ ਹਨੇਰੇ ਨੂੰ ਰੁਸ਼ਨਾਵਣ
ਤੇਰੀ ਚਾਨਣੀ-ਚਿੱਟੀਆਂ ਰਾਤਾਂ।
ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ॥
"ਯਾਦਾਂ"
ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ।
ਘੇਰਾ ਪਾ ਲੈਣ ਆ ਕੇ ਮੈਨੂੰ
ਜਦ ਫ਼ੁਰਸਤ ਵਿੱਚ ਬਹਿਣਾਂ ਵਾਂ,
ਯਾਦਾਂ ਨੇ ਹੈ ਬਹੁਤ ਸਤਾਇਆ
ਪੱਲਾ ਦੱਸ ਮੈਂ ਕਿੰਝ ਛਡਾਵਾਂ।
ਸੂਲਾਂ ਵਿੰਨ੍ਹੇ ਮਾਰੂਥਲ ਵਿੱਚ
ਫਿਰਦਾ ਹਾਂ ਮੈਂ ਕੱਲ-ਮੁਕੱਲਾ,
ਸਾਂਭ-ਸਾਂਭ ਕੇ ਰੱਖਾਂ ਹਰ ਪਲ
ਤੇਰਾ ਦਿੱਤਾ ਚੀਚੀ ਛੱਲਾ।
ਜ਼ੁਲਫ਼ ਤੇਰੀ ਦੇ ਨਾਗ ਜ਼ਹਿਰੀਲੇ
ਅੱਖੀਆਂ ਸਾਹਵੇਂ ਮਾਰਨ ਸ਼ੂਕਾਂ,
ਛਾਤੀ ਦੇ ਵਿੱਚ ਦੱਬ ਕੇ ਰਹਿ ਜਾਣ
ਇਸ਼ਕ ਤੇਰੇ ਦੀਆਂ ਠੰਡੀਆਂ ਹੂਕਾਂ।
ਨਾਲ ਤੇਰੇ ਜੋ ਵਕ਼ਤ ਲੰਘਾਇਆ
ਜਦ ਵੀ ਉਸਦਾ ਚੇਤਾ ਆਇਆ,
ਦਿਲ ਦੀ ਇਕ-ਇਕ ਤਾਰ ਟੁਣਕ ਗਈ
ਰੋਮ-ਰੋਮ ਫਿਰੇ ਨਸਿ਼ਆਇਆ।
ਮੇਰੇ ਸੋਹਣੇ ਚੰਨ ਜਿਹੇ ਯਾਰਾ
ਯਾਦ ਕਰਾਂ ਜਦ ਤੇਰੀਆਂ ਬਾਤਾਂ,
ਘੁੱਪ ਹਨੇਰੇ ਨੂੰ ਰੁਸ਼ਨਾਵਣ
ਤੇਰੀ ਚਾਨਣੀ-ਚਿੱਟੀਆਂ ਰਾਤਾਂ।
ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ॥